Baba Farid College
 
     
 Screen Reader Access |  E-Approval | Online Aptitude Test      
Admission Helpline No. 0164-2786001, 95011-15211, 9501115621, Helpline : +91 8081-100-200
Baba Farid College
   
  OTHER DEPARTMENTS  
   
  USEFUL LINKS  
   
  College Infrastructure  
  Student Induction Program  
 
 
  Department of Punjabi / Activities

24 ਦਸੰਬਰ 2021 ਦਿਨ ਸ਼ੁੱਕਰਵਾਰ ਨੂੰ ਬਾਬਾ ਫ਼ਰੀਦ ਕਾਲਜ ਦੇ ਆਰਟਸ ਵਿਭਾਗ ਵੱਲੋਂ ਇਕ ਦਿਨਾ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ
24 ਦਸੰਬਰ 2021 ਦਿਨ ਸ਼ੁੱਕਰਵਾਰ ਨੂੰ ਬਾਬਾ ਫ਼ਰੀਦ ਕਾਲਜ ਦੇ ਆਰਟਸ ਵਿਭਾਗ ਵੱਲੋਂ ਇਕ ਦਿਨਾ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ । ਜਿਸਦੀ ਅਗਵਾਈ ਅਸਿਸਟੈਂਟ ਪ੍ਰੋਫ਼ੈਸਰ ਸੰਦੀਪ ਸਿੰਘ ,ਅਸਿਸਟੈਂਟ ਪ੍ਰੋਫ਼ੈਸਰ ਹਰਜਿੰਦਰ ਸਿੰਘ (ਪੰਜਾਬੀ),ਅਸਿਸਟੈਂਟ ਪ੍ਰੋਫ਼ੈਸਰ ਨਰਿੰਦਰ ਕੁਮਾਰ (ਪੰਜਾਬੀ) ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ। ਜਗਮਿੰਦਰ ਕੌਰ ਵੱਲੋਂ ਕੀਤੀ ਗਈ। ਜਿਸ ਵਿਚ ਬੀ ਏ ਭਾਗ ਪਹਿਲਾ, ਦੂਜਾ ਤੇ ਤੀਜਾ ਸਾਲ ਦੇ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਭਾਗ ਲਿਆ ਅਤੇ ਆਪਣੀ ਖੇਡ ਕੁਸ਼ਲਤਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਖੇਡ ਟੂਰਨਾਮੈਂਟ ਦੌਰਾਨ ਵਾਲੀਬਾਲ ਦਾ ਫਾਈਨਲ ਮੈਚ ਵ ਬੀਏ ਭਾਗ ਪਹਿਲਾ ਅਤੇ ਬੀਏ ਭਾਗ ਤੀਜਾ ਦੀ ਟੀਮ ਵਿਚਕਾਰ ਖੇਡਿਆ ਗਿਆ। ਬੀ ਏ ਭਾਗ ਪਹਿਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕਰਵਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀ ਏ ਭਾਗ ਤੀਜਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਬਾਬਾ ਫ਼ਰੀਦ ਕਾਲਜ ਦੇ ਆਰਟਸ ਵਿਭਾਗ ਦੇ ਡੀਨ ਮੈਡਮ ਨਵਨਿੰਦਰ ਕੌਰ ਢਿੱਲੋਂ ਅਤੇ ਵਿਭਾਗ ਮੁਖੀ ਡਾ।ਜਗਮਿੰਦਰ ਕੌਰ ਵੱਲੋਂ ਜੇਤੂ ਟੀਮ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ।ਪ੍ਰਦੀਪ ਕੌੜਾ ਜੀ ਵਲੋਂ ਵਿਦਿਆਰਥੀਆਂ ਦੀ ਖੇਡ ਰੁਚੀ ਤੇ ਉਤਸ਼ਾਹ ਦੇਖਦੇ ਹੋਏ ਖ਼ੁਸ਼ੀ ਜ਼ਾਹਰ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਸਰੀਰਕ ਪੱਖ ਤੋਂ ਤੰਦਰੁਸਤ ਰਹਿਣ ਲਈ ਭਵਿੱਖ ਵਿੱਚ ਅਜਿਹੀਆਂ ਹੋਰ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲੲੀ ਉਤਸ਼ਾਹਿਤ ਕੀਤਾ ਗਿਆ।

ਪੰਜਾਬੀ ਨਾਟਕ ਵਿਸ਼ੇ ਉੱਪਰ ਵਿਸਥਾਰ ਸਹਿਤ ਭਾਸ਼ਣ ਕਰਵਾਇਆ।
ਬਾਬਾ ਫ਼ਰੀਦ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਡਾ।ਜਗਮਿੰਦਰ ਕੌਰ (ਵਿਭਾਗ ਮੁਖੀ) ਦੀ ਅਗਵਾਈ ਹੇਠ ਪੰਜਾਬੀ ਨਾਟਕ ਉੱਪਰ ਵਿਸਥਾਰ ਸਹਿਤ ਭਾਸ਼ਣ ਕਰਵਾਇਆ ਗਿਆ । ਜਿਸ ਵਿਚ ਮੁੱਖ ਵਕਤਾ ਡਾ। ਸਤਪ੍ਰੀਤ ਸਿੰਘ ਜੱਸਲ(ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ , ਜਲੰਧਰ) ਨੇ
ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅਸਿਸਟੈਂਟ ਪ੍ਰੋਫ਼ੈਸਰ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦੇ ਜੀਵਨ ਬਾਰੇ ਅਤੇ ਸਾਹਿਤਕ ਖੇਤਰ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ। ਸਤਪ੍ਰੀਤ ਸਿੰਘ ਜੱਸਲ ਨੇ ਪੰਜਾਬੀ ਨਾਟਕ ਉੱਪਰ ਚਰਚਾ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰਸਿੱਧ ਨਾਟਕ ੌਵਰੑਘਰੌ ਅਤੇ ੌਲੋਹਾ ਕੁੱਟੌ ਨਾਟਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਗਤੀਵਿਧੀ ਵਿਚ ਐਮ ।ਏ। ਪੰਜਾਬੀ ਅਤੇ ਬੀ।ਏ ਭਾਗ ਤੀਜਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਅਖ਼ੀਰ ਵਿਚ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ। ਪਰਦੀਪ ਕੌੜਾ ਜੀ ਨੇ ਡਾ। ਸਤਪ੍ਰੀਤ ਸਿੰਘ ਜੱਸਲ ਦਾ ਧੰਨਵਾਦ ਕੀਤਾ । ਡੀਨ ਫੈਕਲਟੀ ਆਫ ਆਰਟਸ ਮੈਡਮ ਨਵਨਿੰਦਰ ਕੌਰ ਢਿੱਲੋਂ ਨੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਹਮੇਸ਼ਾਂ ਤੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਆ। ਵਿਦਿਆਰਥੀਆਂ ਨੇ ਇਸ ਗਿਆਨ ਭਰਪੂਰ ਲੈਕਚਰ ਦਾ ਬਾਖ਼ੂਬੀ ਫ਼ਾਇਦਾ ਉਠਾਇਆ ਤੇ ਆਪਣੀ ਜ਼ਿੰਦਗੀ ਦੇ ਵਿਚ ਸਾਹਿਤ ਨੂੰ ਆਧਾਰ ਬਣਾ ਕੇ ਜੀਵਨ ਜੀਵਨ ਨੂੰ ਸਹੀ ਤਰੀਕੇ ਨਾਲ ਜਿਉਣ ਦਾ ਪ੍ਰਣ ਲਿਆ।

ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਸੈੱਲ ਵੱਲੋਂ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਸ਼੍ਰੀ ਬੀ। ਡੀ। ਸ਼ਰਮਾ ਜੀ ਦਾ ਲੈਕਚਰ ਕਰਵਾਇਆ ਗਿਆ
ਬਾਬਾ ਫ਼ਰੀਦ ਕਾਲਜ ਦੇ ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਸੈੱਲ ਵੱਲੋਂ ਬੀ ।ਏ। ਭਾਗ ਤੀਜਾ ਦੇ ਵਿਦਿਆਰਥੀਆਂ ਲਈ ਸ਼੍ਰੀਮਤੀ ਵੀਰਪਾਲ ਕੌਰ ਕੋਆਰਡੀਨੇਟਰ ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਦੀ ਅਗਵਾਈ ਵਿਚ ਸ਼੍ਰੀ ਬੀ। ਡੀ। ਸ਼ਰਮਾ ਜੀ ਦਾ ਲੈਕਚਰ ਕਰਵਾਇਆ ਗਿਆ ।ਜਿਸ ਵਿੱਚ ਸ਼੍ਰੀ ਬੀ। ਡੀ। ਸ਼ਰਮਾ ਸਰ ਨੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਜਾਣਨ ਅਤੇ ਭਵਿੱਖ ਵਿੱਚ ਆਪਣੇ ਟੀਚੇ ਨਿਸ਼ਚਤ ਕਰਨ ਅਤੇ ਉਸ ਨੂੰ ਪੂਰਾ ਕਰਨ ਲਈ ਜਾਗਰੂਕ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਨੇ ਬੀ।ਏ।ਕਲਾਸ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਕਿਹੜੇ ਕਿਹੜੇ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਉਸ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵੱਲ ਜਾਣ ਲਈ ਵੀ ਪ੍ਰੇਰਿਤ ਕੀਤਾ ਅਤੇ ਨਾਲ ਇਹ ਵੀ ਦੱਸਿਆ ਕਿ ਉਹ ਉਚੇਰੀ ਸਿੱਖਿਆ ਕਿਹੜੇ ੑ ਕਿਹੜੇ ਵਿਸ਼ਿਆਂ ਵਿੱਚ ਕਰ ਸਕਦੇ ਹਨ ਵਿਦਿਆਰਥੀਆਂ ਨੇ ਇਸ ਲੈਕਚਰ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਆਪਣੇ ਸ਼ੰਕਿਆਂ ਨੂੰ ਨਵਿਰਤ ਕਰਨ ਲਈ ਸ਼੍ਰੀ ਬੀ।ਡੀ।ਸ਼ਰਮਾ ਸਰ ਨੂੰ ਸਬੰਧਿਤ ਸੁਆਲ ਵੀ ਕੀਤੇ, ਜਿਨ੍ਹਾਂ ਦਾ ਜਵਾਬ ਸਰ ਨੇ ਸਰਲ ਅਤੇ ਤਰਕ ਭਰਪੂਰ ਢੰਗ ਨਾਲ ਦਿੱਤੇ।ਉਮੀਦ ਹੈ ਇਹ ਲੈਕਚਰ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ ਅਤੇ ਵਿਦਿਆਰਥੀ ਆਪਣੇ ਟੀਚੇ ਨਿਸ਼ਚਿਤ ਕਰਕੇ ਪੂਰੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਨੂੰ ਪੂਰਾ ਕਰਨਗੇ । ਸਟੇਜ ਦੀ ਭੂਮਿਕਾ ਬੀ।ਏ। ਭਾਗ ਤੀਜਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਬਾਖੂਬੀ ਨਿਭਾਈ । ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ ਪਰਦੀਪ ਕੁਮਾਰ ਜੀ ਅਤੇ ਡੀਨ ਫੈਕਲਟੀ ਆਫ ਆਰਟਸ ਸ਼੍ਰੀਮਤੀ ਨਵਨਿੰਦਰ ਕੌਰ ਢਿੱਲੋਂ ਮੈਡਮ ਨੇ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਜਿਹੀਆਂ ਹੋਰ ਗਤੀਵਿਧੀਆਂ ਉਲੀਕਣ ਦੀ ਪ੍ਰੇਰਨਾ ਦਿੱਤੀ।

ਸ਼ਹੀਦੑਏੑ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਲਗਾਈ ਗਈ
ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਪੰਜਾਬੀ ਵਿਭਾਗ (ਹਿਊਮੈਂਨਟੀਜ਼) ਵੱਲੋਂ ਅੱਜ ਸ਼ਹੀਦੑਏੑ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਮੁੱਖ ਸੈਮੀਨਾਰ ਹਾਲ ਦੇ ਸਾਹਮਣੇ ਪੀਪਲਜ਼ ਫੋਰਮ ਬਰਗਾੜੀ ਵਾਲਿਆਂ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ । ਪੰਜਾਬੀ ਵਿਭਾਗ ਦੇ ਮੁਖੀ ਡਾ ਜਗਮਿੰਦਰ ਕੌਰ ਅਤੇ ਅਸਿਸਟੈਂਟ ਪ੍ਰੋਫ਼ੈਸਰ ਸ਼੍ਰੀ ਹਰਜਿੰਦਰ ਸਿੰਘ ਦੀ ਸੁਯੋਗ ਅਗਵਾਈ ਹੇਠ ਪ੍ਰਬੰਧਕੀ ਕਮੇਟੀ ਦੇ ਮੈਂਬਰ ਪੁਸ਼ਪਿੰਦਰ ਸਿੰਘ ਗਗਨਦੀਪ ਸਿੰਘ ਸੰਦੀਪ ਸਿੰਘ ਤੇ ਜਸਪ੍ਰੀਤ ਸਿੰਘ ਬੀਏ ਦੇ ਵਿਦਿਆਰਥੀਆਂ ਨੇ ਬੜੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਇਸ ਪ੍ਰਦਰਸ਼ਨੀ ਵਿਚ ਵੱਖ ਵੱਖ ਕਾਲਜਾਂ ਜਿਵੇਂ ਕਿ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਾਬਾ ਫ਼ਰੀਦ ਕਾਲਜ, ਬਾਬਾ ਫ਼ਰੀਦ ਸਕੂਲ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਲਗਪਗ ਸਾਢੇ ਚਾਰ ਹਜ਼ਾਰ ਰੁਪਏ ਦੀਆਂ ਕਿਤਾਬਾਂ ਦੀ ਖਰੀਦ ਕੀਤੀ ਗਈ । ਇਸਤੋਂ ਇਲਾਵਾ ਬਾਬਾ ਫ਼ਰੀਦ ਕਾਲਜ ਦੇ ਡੀਨ ਸ਼੍ਰੀਮਤੀ ਨਵਨਿੰਦਰ ਕੌਰ ਢਿੱਲੋਂ (ਫੈਕਲਟੀ ਆਫ਼ ਆਰਟਸ),ਸ਼੍ਰੀ ਗੁਰਪ੍ਰੀਤ ਸਿੰਘ (ਡੀਨ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ),ਸ਼੍ਰੀ ਬੰਟੀ ਰਾਮ (ਮੁਖੀ, ਅੰਗਰੇਜ਼ੀ ਅਤੇ ਜਾਗਰਫੀ ਵਿਭਾਗ) ਅਤੇ ਵੱਖੋੑਵੱਖਰੇ ਵਿਭਾਗਾਂ ਦੇ ਪ੍ਰੋਫ਼ੈਸਰ ਸਾਹਿਬਾਨ ਨੇ ਸ਼ਿਰਕਤ ਕੀਤੀ। ਅਖ਼ੀਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ ਜਗਮਿੰਦਰ ਕੌਰ ਵੱਲੋਂ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਅੱਜ ਦੀ ਇਸ ਪੁਸਤਕ ਪ੍ਰਦਰਸ਼ਨੀ ਨੂੰ ਬਹੁਤ ਹੀ ਅਨੁਸ਼ਾਸ਼ਿਤ ਤਰੀਕੇ ਨਾਲ ਨੇਪਰੇ ਚੜ੍ਹਾਇਆ।ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ।ਪ੍ਰਦੀਪ ਕੁਮਾਰ ਕੌੜਾ ਜੀ ਵੱਲੋਂ ਅਜੋਕੇ ਵਿਦਿਆਰਥੀ ਵਰਗ ਨੂੰ ਕਿਤਾਬਾਂ ਨਾਲ ਜੋੜਨ ਦੇ ਇਸ ਸ਼ਲਾਘਾਯੋਗ ਕਦਮ ਚੁੱਕਣ ਲਈ ਹੌਸਲਾ ਅਫ਼ਜ਼ਾਈ ਕਰਦੇ ਹੋਏ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਹੋਰ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ।

ਵਾਦ ਵਿਵਾਦ ਮੁਕਾਬਲਾ 2021
ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਪੰਜਾਬੀ ਵਿਭਾਗ ਵਲੋਂ ਭਗਤ ਸਿੰਘ ਦੇ ਜਨਮ ਦਿਨ ਤੇ ੋਭਗਤ ਸਿੰਘ ਦੀ ਵਿਚਾਰਧਾਰਾ ਦੀ ਸਮਕਾਲ ਵਿਚ ਪ੍ਰਸੰਗਿਤਾੋ ਵਿਸ਼ੇ ਤੇ ਵਾਦ ਵਿਵਾਦ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਬੀਏ ਭਾਗ ਪਹਿਲਾ ਦੂਜਾ ਤੀਜਾ ਅਤੇ ਐਮ ਏ ਪੰਜਾਬੀ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਬੜੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੇ ਆਪਣੇ ਵਿਚਾਰ ਰੱਖੇ। ਬੀ ਏ ਭਾਗ ਤੀਜਾ ਦੇ ਗਗਨ ਦੀਪ ਸਿੰਘ, ਅਰਸ਼ਦੀਪ ਸਿੰਘ, ਸਵਰਸ਼, ਜਸ਼ਨ ਦੀਪ ਕੌਰ, ਸੋਨਮ ਆਦਿ ਵਿਦਿਆਰਥੀਆਂ ਨੇ ਸਮਕਾਲ ਵਿਚ ਸਿਖਿਆ ਤੰਤਰ ਤੇ ਪੂੰਜੀਵਾਦੀ ਪ੍ਰਬੰਧ ਦੇ ਗਲਬੇ ਦੇ ਸੰਭਾਵੀ ਸਿੱਟਿਆਂ ਦੇ ਤੌਖਲੇ ਜ਼ਾਹਿਰ ਕੀਤੇ ਅਤੇ ਭਗਤ ਸਿੰਘ ਨੂੰ ਵੱਖੋੑਵੱਖਰੇ ਰੂਪਾਂ ਵਿੱਚ ਪੇਸ਼ ਕਰਨ ਦੀ ਪਿੱਠ ਭੂਮੀ ਵਿਚ ਪਏ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦੀ ਗੱਲ ਕੀਤੀ । ਗਗਨ ਦੀਪ ਸਿੰਘ ਨੇ ਵਿਦਿਆਰਥੀ ਜੀਵਨ ਵਿਚ ਪੁਸਤਕਾਂ ਦੀ ਮਹੱਤਤਾ ਤੇ ਲੋੜ ਬਾਰੇ ਵਿਚਾਰ ਰੱਖੇ। ਬੀ ਏ ਭਾਗ ਦੂਜਾ ਦੀ ਵਿਦਿਆਰਥਣ ਸੁਨਿਧੀ ਨੇ ਮਨੁੱਖ ਨੂੰ ਆਪੇ ਤੋਂ ਸੁਧਾਰ ਕਰਨ ਤੇ ਮਾਨਵੀ ਜਗਤ ਪ੍ਰਤੀ ਸੁਹਿਰਦ ਵਿਹਾਰ ਅਪਣਾਉਣ ਤੇ ਜ਼ੋਰ ਦਿੱਤਾ। ਐਮ ਏ ਪੰਜਾਬੀ ਭਾਗ ਪਹਿਲਾ ਦੀ ਵਿਦਿਆਰਥਣ ਰੂਪਲ ਨੇ ਭਗਤ ਸਿੰਘ ਦੀ ਸਮਾਜਵਾਦੀ ਵਿਚਾਰਧਾਰਾ ਦੀ ਸਾਰਥਿਕਤਾ ਤੇ ਵਿਚਾਰ ਪੇਸ਼ ਕੀਤੇ। ਇਹ ਗਤੀਵਿਧੀ ਡਾ ਜਗਮਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਗਈ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ ਪ੍ਰਗਟ ਸਿੰਘ ਨੇ ਖੂਬਸੂਰਤੀ ਨਾਲ ਨਿਭਾਈ ਅਤੇ ਪ੍ਰੋ ਹਰਜਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਅਖੀਰ ਵਿਚ ਵਿਭਾਗ ਮੁੱਖੀ ਡਾ ਜਗਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ ਤੇ ਭਗਤ ਸਿੰਘ ਨੂੰ ਯਾਦ ਕਰਨ ਲਈ ਉਲੀਕੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ।

ਆਨਲਾਈਨ ਅਲੂਮਨੀ ਮੀਟ  ਮਿਤੀ 10 ਅਗਸਤ 2021
ਬਾਬਾ ਫ਼ਰੀਦ ਕਾਲਜ,ਬਠਿੰਡਾ ਦੇ ਪੰਜਾਬੀ ਵਿਭਾਗ ਵੱਲੋਂ ਮਿਤੀ 10 ਅਗਸਤ 2021 ਨੂੰ ਆਨਲਾਈਨ ਅਲੂਮਨੀ ਮੀਟ ਕਰਵਾਈ ਗਈ। ਜਿਸ ਵਿਚ ਪੋਸਟ ਗਰੈਜੂਏਟ ਵਿਭਾਗ ਪੰਜਾਬੀ, ਅੰਗਰੇਜ਼ੀ,ਰਾਜਨੀਤੀ ਸ਼ਾਸਤਰ, ਇਤਿਹਾਸ, ਅਰਥੑਸ਼ਾਸ਼ਤਰ ਅਤੇ ਭੂਗੋਲ ਦੇ ਅਲੂਮਿਨੀ ਵਿਦਿਆਰਥੀਆਂ ਨੇ ਹਿੱਸਾ ਲਿਆ ।ਇਸ ਸਮਾਗਮ ਦਾ ਆਰੰਭ ਡੀਨ ਫੈਕਲਟੀ ਆਫ ਆਰਟਸ ਮਿਸ ਨਵਨਿੰਦਰ ਕੌਰ ਢਿੱਲੋਂ ਜੀ ਵੱਲੋਂ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਕੀਤਾ ਗਿਆ ਹੈ। ਇਸਤੋਂ ਬਾਅਦ ਅਲੂਮਨੀ ਵਿਦਿਆਰਥੀਆਂ ਦੇ ਬੀਤੇ ਕਾਲਜ ਦੇ ਸੁਨਹਿਰੀ ਦਿਨਾਂ ਦੀ ਯਾਦ ਨੂੰ ਸਮਰਪਿਤ ਸਮਿਤੀਆਂ ਦੇ ਰਾਹੀਂ ਤਾਜ਼ਾ ਕੀਤਾ ਗਿਆ । ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ੋਖੱਟੀਆਂ ਮਿੱਠੀਆਂ ਯਾਦਾਂੋ ਸਿਰਲੇਖ ਅਧੀਨ ਵਿਦਿਆਰਥੀਆਂ ਵੱਲੋਂ ਆਪਣੇ ਕਾਲਜ ਦੇ ਨਾਲ ਸਬੰਧਤ ਅਨੁਭਵਾਂ ਨੂੰ ਸਾਂਝਾ ਕੀਤਾ ਗਿਆ। ਬਾਬਾ ਫ਼ਰੀਦ ਕਾਲਜ ਦੇ ਪ੍ਰਿੰ। ਡਾ। ਪ੍ਰਦੀਪ ਕੌੜਾ ਜੀ ਵੱਲੋਂ ਅਧਿਆਪਕਾਂ , ਪ੍ਰਬੰਧਕਾਂ ਤੇ ਅਲੂਮਿਨੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੇ ਕਾਲਜ ਅਤੇ ਵਿਦਿਆਰਥੀਆਂ ਦੇ ਉਸਾਰੂ ਸੰਬੰਧਾਂ ਬਾਬਤ ਆਪਣੇ ਵਿਚਾਰ ਰੱਖੇ ।ਇਸ ਸਮਾਗਮ ਵਿੱਚ ਕੲੀ ਪ੍ਰਕਾਰ ਦੀਆਂ ਆਨ ਲਾਈਨ ਖੇਡਾਂ ਵੀ ਕਰਵਾਈਆਂ ਗਈਆਂ, ਜਿਸ ਵਿਚ ਵਿਦਿਆਰਥੀਆਂ ਨੇ ਵੱਧੑਚੜ੍ਹ ਕੇ ਹਿੱਸਾ ਲਿਆ।ਅਸਿਸਟੈਂਟ ਪ੍ਰੋਫ਼ੈਸਰ ਪਰਗਟ ਸਿੰਘ ਬਰਾੜ (ਪੰਜਾਬੀ ਵਿਭਾਗ) ਅਤੇ ਅਸਿਸਟੈਂਟ ਪ੍ਰੋਫ਼ੈਸਰ ਬੰਟੀ ਰਾਮ (ਅੰਗਰੇਜ਼ੀ ਵਿਭਾਗ) ਦੁਆਰਾ ਦ ਮੰਚ ਦਾ ਸੰਚਾਲਨ ਕੁਸ਼ਲਤਾਪੂਰਵਕ ਕੀਤਾ ਗਿਆ। ਹੈ। ਅਖ਼ੀਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ। ਜਗਮਿੰਦਰ ਕੌਰ ਸਾਰੇ ਅਲੂਮਿਨੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ , ਪ੍ਰਬੰਧਕਾਂ ,ਸ਼੍ਰੀ ਮਾਨ ਸੁਰਿੰਦਰ ਚੌਧਰੀ (ਵਿਭਾਗ ਮੁਖੀ, ਅੰਗਰੇਜ਼ੀ)ਅਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਹੋਰ ਸਮਾਗਮਾਂ ਨੂੰ ਕਰਵਾਉਣ ਦੀ ਸਹਿਮਤੀ ਦਿੱਤੀ।

ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਅਤੇ ਪੰਜਾਬੀ ਸਾਹਿਤ ਵਿੱਚ ਯੋਗਦਾਨ
ਬਾਬਾ ਫ਼ਰੀਦ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅਸਿਸਟੈਂਟ ਪ੍ਰੋਫ਼ੈਸਰ ਸੁਖਰਾਜ ਸਿੰਘ ਦੀ ਸੁਯੋਗ ਅਗਵਾਈ ਵਿਚ “ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਅਤੇ ਪੰਜਾਬੀ ਸਾਹਿਤ ਵਿੱਚ ਯੋਗਦਾਨ “ ਵਿਸ਼ੇ ਉੱਪਰ ਪੰਜਾਬੀ ਵਿਭਾਗ ਵੱਲੋਂ ਗਤੀਵਿਧੀ ਕਰਵਾਈ ਗਈ। ਜਿਸ ਵਿਚ ਐਮ ਏ ਪੰਜਾਬੀ ਭਾਗ ਪਹਿਲਾ, ਦੂਜਾ ਅਤੇ ਬੀ ਏ ਦੇ ਵਿਦਿਆਰਥੀਆਂ ਨੇ ਭਾਗ ਲਿਆ।ਐਮ ਏ ਪੰਜਾਬੀ ਭਾਗ ਦੂਜਾ ਦੇ ਵਿਦਿਆਰਥੀ ਜਸਕਰਨ ਸਿੰਘ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਤੇ ਪੰਛੀ ਝਾਤ ਪਾਈ। ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਗੁਰਪ੍ਰੀਤ ਕੌਰ ਨੇ ਪ੍ਰਿੰ। ਤੇਜਾ ਸਿੰਘ ਦੇ ਨਿਬੰਧ ਘਰ ਦਾ ਪਿਆਰ ਵਿਸ਼ੇ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਐਮ ਏ ਪੰਜਾਬੀ ਭਾਗ ਪਹਿਲਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਰਚਨਾਵਾਂ ਦੇ ਤੱਥਾਂ ਦੇ ਆਧਾਰ ਤੇ ਪੇਸ਼ ਕੀਤੇ। ਇਸ ਤੋਂ ਬਾਅਦ ਮਿਹਰਬਾਨ ਸਿੰਘ ਨੇ ਅੱਜ ਦੇ ਹਾਲਾਤਾਂ ਨਾਲ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਗੁਸਲਖਾਨਾ ਦੀ ਤੁਲਨਾ ਕੀਤੀ, ਅਤੇ ਅਜੋਕੇ ਮਨੁੱਖੀ ਵਰਤਾਰੇ ਵਿਚ ਆਏ ਪਰਿਵਰਤਨ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿਚ ਵੀਰਪਾਲ ਕੌਰ ਅਤੇ ਵਿਪਨਦੀਪ ਕੌਰ ਵਿਦਿਆਰਥਣਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਅਖ਼ੀਰ ਵਿਚ ਡੀਨ ਫੈਕਲਟੀ ਆਫ਼ ਆਰਟਸ ਡਾ।ਦੀਪੲਇੰਦਰ ਸਿੰਘ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸਾਹਿਤ ਨਾਲ ਜੁੜਨ ਨਾਲ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ, ਅਤੇ ਇਹ ਇਨਸਾਨ ਦੇ ਆਪਣੇ ਹੱਥ ਵਿੱਚ ਹੈ ਕਿ ਉਹ ਕਿਵੇਂ ਆਪਣੀ ਜ਼ਿੰਦਗੀ ਵਿਚ ਵੱਖੑਵੱਖ ਪ੍ਰਸਥਿਤੀਆਂ ਵਿਚ ਵੀ ਆਪਣਾ ਸਮਤੋਲ ਬਣਾ ਕੇ ਰੱਖ ਸਕਦਾ ਹੈ। ਅਖ਼ੀਰ ਵਿਚ ਡਾਕਟਰ ਦੀਪਇੰਦਰ ਸਿੰਘ ਜੀ ਨੇ ਸਮੁੱਚੇ ਪੰਜਾਬੀ ਵਿਭਾਗ ਨੂੰ ਇਸ ਗਤੀਵਿਧੀ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ। ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜਗਮਿੰਦਰ ਕੌਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਡਾ।ਅਮਨਦੀਪ ਕੌਰ (ਮੁਖੀ ਜਾਗਰਫੀ ਵਿਭਾਗ), ਸ਼੍ਰੀਮਤੀ ਕੁਲਬੀਰ ਕੌਰ (ਪ੍ਰੋਗਰਾਮ ਕੋਆਰਡੀਨੇਟਰ),ਡਾ।ਦੀਪੲਇੰਦਰ ਸਿੰਘ ਬਰਾੜ (ਡੀਨ ਫੈਕਲਟੀ ਆਫ਼ ਆਰਟਸ) ਦਾ ਵਿਸ਼ੇਸ਼ ਧੰਨਵਾਦ ਕੀਤਾ।ਉਹਨਾਂ ਵਿਦਿਆਰਥੀਆਂ ਦੇ ਇਸ ਸ਼ਲਾਘਾਯੋਗ ਕਦਮ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਗਤੀਵਿਧੀਆਂ ਵਿਚ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਮੁੱਚੇ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਦਿੱਤੀ।

ਭਾਸ਼ਣ ਮੁਕਾਬਲਾ ਮਿਤੀ 24 ਫਰਵਰੀ,2021
ਪੰਜਾਬੀ ਵਿਭਾਗ, ਬਾਬਾ ਫ਼ਰੀਦ ਕਾਲਜ, ਬਠਿੰਡਾ ਵਲੋਂ ਮਿਤੀ 24 ਫਰਵਰੀ, 2021 ਨੂੰ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ‘ਕਿਸਾਨੀ ਸੰਘਰਸ਼ ਦਾ ਨੌਜਵਾਨੀ *ਤੇ ਪ੍ਰਭਾਵ’, ‘ਪੱਛਮੀਂ ਸਭਿਅਤਾ ਦਾ ਨੌਜਵਾਨੀ *ਤੇ ਪ੍ਰਭਾਵ’ ਅਤੇ ‘ਨੌਜਵਾਨ ਵਰਗ ਲਈ ਸਾਹਿਤ ਦੀ ਮਹਤੱਤਾ’ ਵਿਸ਼ਿਆਂ *ਤੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਐਮ. ਏ. ਪੰਜਾਬੀ ਤੇ ਬੀ. ਏ. ਭਾਗ ਦੂਜਾ ਦੇ 19 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਵਿਚ ਅੱਠ ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜਿਹਨਾਂ ਵਿਚੋਂ ਜਸ਼ਨਦੀਪ ਕੌਰ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਨੇ ਪਹਿਲਾ ਸਥਾਨ, ਹਰਪ੍ਰੀਤ ਸਿੰਘ ਐਮ.ਏ. ਭਾਗ ਦੂਜਾ ਨੇ ਦੂਜਾ ਸਥਾਨ ਅਤੇ ਸਵਰਸ਼ ਬੀ.ਏ. ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰ. ਪ੍ਰਦੀਪ ਕੌੜਾ ਨੇ ਮੁਕਾਬਲੇ ਬਾਰੇ ਟਿੱਪਣੀ ਕਰਦੇ ਹੋਏ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਇਸ ਸਮਾਗਮ ਵਿਚ ਪ੍ਰਿੰ. ਸਚਿਨ ਦੇਵ (ਬਾਬਾ ਫ਼ਰੀਦ ਕਾਲਜ ਆਫ਼ ਮਨੇਜਮੈਂਟ), ਡੀਨ ਅਕਾਦਮਿਕ ਨਵਨਿੰਦਰ ਕੌਰ ਢਿੱਲੋਂ, ਕੁਲਬੀਰ ਕੌਰ ਸੰਧੂ (ਮੁਖੀ, ਆਰਟਸ ਵਿਭਾਗ), ਪ੍ਰੋ. ਸੁਖਰਾਜ ਸਿੰਘ, ਡਾ. ਜਗਮਿੰਦਰ ਕੌਰ(ਮੁਖੀ, ਪੰਜਾਬੀ ਵਿਭਾਗ) ਆਦਿ ਸ਼ਾਮਲ ਹੋਏ ਤੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਦਾ ਹਿੱਸਾ ਬਣਨ ਲਈ ਸ਼ਾਬਾਸ਼ ਦਿੱਤੀ। ਇਸ ਸਮਾਗਮ ਨੂੰ ਪ੍ਰੋ. ਪਰਗਟ ਸਿੰਘ ਬਰਾੜ ਨੇ ਕੋਆਰਡੀਨੇਟ ਕੀਤਾ। ਵਿਭਾਗ ਮੁਖੀ ਡਾ. ਜਗਮਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਅੱਗੇ ਤੋਂ ਪੰਜਾਬੀ ਵਿਭਾਗ ਵਲੋਂ ਕਰਵਾਈਆਂ ਅਜਿਹੀਆਂ ਹੋਰ ਗਤੀਵਿਧੀਆਂ ਵਿਚ ਵੀ ਵੱਧ—ਚੜ੍ਹ ਕੇ ਹਿੱਸਾ ਲੈਣ ਲਈ ਪਰੇਰਿਆ ਗਿਆ ਅਤੇ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ।

ਰੋਜ਼ਾਨਾ ਦੀ ਜ਼ਿੰਦਗੀ ਵਿਚ ਸਰੀਰਕ ਕਸਰਤ ਦਾ ਮਹੱਤਵ ਉੱਪਰ ਵਰਕਸ਼ਾਪ
ਮਿਤੀ 11/11/2020ਨੂੰ ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਪੰਜਾਬੀ ਵਿਭਾਗ ਵੱਲੋਂ ਰੋਜ਼ਾਨਾ ਜੀਵਨ ਵਿੱਚ ਸਰੀਰਕ ਕਸਰਤ ਦੀ ਮਹੱਤਤਾ ਵਿਸ਼ੇ ਉੱਪਰ ਵਰਕਸ਼ਾਪ ਕਰਵਾਈ ਗਈ। ਜਿਸ ਵਿਚ ਸ਼੍ਰੀ ਜਸਵਿੰਦਰ ਸਿੰਘ (ਅਸਿਸਟੈਂਟ ਪ੍ਰੋਫ਼ੈਸਰ, ਫਿਜ਼ੀਕਲ ਐਜੂਕੇਸ਼ਨ ਵਿਭਾਗ, ਬਾਬਾ ਫ਼ਰੀਦ ਕਾਲਜ ਬਠਿੰਡਾ) ਨੇ ਰੋਜ਼ਾਨਾ ਸਰੀਰਕ ਕਸਰਤ ਦੀ ਅਹਿਮੀਅਤ ਉੱਪਰ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਸਰੀਰਕ ਤੰਦਰੁਸਤੀ ਤੋਂ ਬਿਨਾਂ ਅਸੀਂ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਉਨ੍ਹਾਂ ਵਿਦਿਆਰਥੀਆਂ ਨੂੰ ਸਰੀਰਕ ਕਸਰਤ ਦੇ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ, ਚੰਗੀ ਸਿਹਤ ਲਈ ਕਿਵੇਂ ਸਰੀਰਕ ਕਸਰਤ ਦੀ ਆਦਤ ਪਾਉਣੀ ਚਾਹੀਦੀ ਹੈ ਇਸਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਸਰੀਰਕ ਕਸਰਤ ਦੇ ਲਾਭ ਜਿਵੇਂ ਆਤਮ ਵਿਸ਼ਵਾਸ ਦਾ ਵਧਣਾ, ਤੰਦਰੁਸਤ ਮਨ,ਚੰਗੀ ਨੀਂਦ ਦਾ ਆਉਣਾ,ਵੱਧ ਊਰਜਾ ਦਾ ਪੈਦਾ ਹੋਣਾ, ਤਣਾਅ ਮੁਕਤ ਹੋਣਾ, ਨਵੀਆਂ ਉਤਪਾਦਕ ਸ਼ਕਤੀਆਂ ਦਾ ਪੈਦਾ ਹੋਣਾ, ਮੋਟਾਪੇ ਤੇ ਕਾਬੂ, ਲੰਮੀ ਉਮਰ ਆਦਿਕ ਬਾਰੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਅਖੀਰ ਵਿਚ ਬੀਏ ਅਤੇ ਐਮ ਏ ਪੰਜਾਬੀ ਦੇ ਵਿਦਿਆਰਥੀਆਂ ਨੇ ਸ਼੍ਰੀ ਜਸਵਿੰਦਰ ਸਿੰਘ ਨੂੰ ਪ੍ਰਸ਼ਨ ਵੀ ਕੀਤੇ। ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਉਨ੍ਹਾਂ ਤਰਕ ਭਰਪੂਰ ਢੰਗ ਨਾਲ ਦਿੱਤੇ। ਅਖ਼ੀਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜਗਮਿੰਦਰ ਕੌਰ ਨੇ ਸ਼੍ਰੀ ਜਸਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰੀਰਕ ਕਸਰਤ ਦੀ ਜੋ ਭਰਪੂਰ ਜਾਣਕਾਰੀ ਦਿੱਤੀ ਹੈ ਉਸਦੀ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਸਮੇਂ ਸਮੇਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਪ੍ਰਦੀਪ ਕੁਮਾਰ ਜੀ ਨੇ ਵਿਭਾਗ ਦੇ ਇਸ ਕਾਰਜ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਅਜਿਹੀਆਂ ਹੋਰ ਗਤੀਵਿਧੀਆਂ ਕਰਵਾਉਣ ਲਈ ਉਤਸ਼ਾਹਿਤ ਕੀਤਾ।

ਪੰਜਾਬੀ ਨਾਟਕਾਂ ਦੇ ਸੰਦਰਭ ਵਿੱਚ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ
ਮਿਤੀ 03/06/2020 ਨੂੰ ਬਾਬਾ  ਫ਼ਰੀਦ  ਕਾਲਜ  ਦੇ ਪੰਜਾਬੀ  ਵਿਭਾਗ  ਵਲੋਂ  ਚੋਣਵੇਂ, ਪੰਜਾਬੀ ਨਾਟਕਾਂ ਦੇ ਸੰਦਰਭ ਵਿੱਚ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ,ਜਿਸ ਵਿਚ ਪੰਜਾਬੀ ਵਿਭਾਗ ਦੇ ਬੀ ਏ ਅਤੇ ਐਮ ਏ ਦੇ ਵਿਦਿਆਰਥੀਆਂ ਨੇ ਵਧ-ਚਡ਼੍ਹ ਕੇ ਹਿੱਸਾ ਲਿਆ।ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਡਾ.ਸਤਪ੍ਰੀਤ ਸਿੰਘ ਜੱਸਲ ਸਹਾਇਕ ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ  ਕੈਂਪਸ ,ਜਲੰਧਰ ਨੇ ਸ਼ਿਰਕਤ ਕੀਤੀ। ਇਕ ਰੋਜ਼ਾ ਸੈਮੀਨਾਰ ਰਿਪੋਰਟ  ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋ. ਸੁਖਰਾਜ ਸਿੰਘ ਨੇ ਉਹਨਾਂ ਦਾ ਨਿੱਘਾ ਸਵਾਗਤ ਕਦਰਿਆਂ ਹੋਇਆਂ ਵਿਦਿਆਰਥੀਆਂ ਨਾਲ ਉਹਨਾਂ ਦੀ ਜਾਣ-ਪਛਾਣ ਕਰਵਾ ਕੇ ਪ੍ਰੋਗਰਾਮ ਦੀ ਲਡ਼ੀ ਨੂੰ ਅੱਗੇ ਵਧਾਇਆ। ਸਮਾਗਮ ਦੇ ਆਰੰਭ ਵਿੱਚ ਬੋਲਦਿਆਂ ਡਾ.ਸਤਪ੍ਰੀਤ ਸਿੰਘ ਜੱਸਲ ਜੀ ਨੇ ਨਾਟਕੀ ਜੁਗਤਾਂ, ਸੰਪੂਰਨ ਨਾਟਕ,ਨਾਟਕ ਕੀ ਹੈ ? ਇਸ ਤਰ੍ਹਾਂ ਦੇ ਸਵਾਲਾਂ ਨਾਲ ਆਪਣੀ ਗੱਲ ਸ਼ੁਰੂ ਕੀਤੀ । ਸਭ ਤੋਂ  ਪਹਿਲਾਂ  ਉਨ੍ਹਾਂ ਅਜਮੇਰ ਸਿੰਘ ਔਲਖ ਦੇ ਨਾਟਕ "ਸੱਤ ਬੇਗਾਨੇ "ਦੇ ਬਹੁਵਿਧ ਵਿਸ਼ਿਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ ।ਨਾਟਕ ਦਾ ਵਿਸ਼ਾ ਪੱਖ ,ਕਲਾ ਪੱਖ, ਭਾਸ਼ਾ ਆਦਿ ਹਰ ਪੱਖ ਤੇ ਬਡ਼ੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਡਾ.ਸਤਪ੍ਰੀਤ ਸਿੰਘ ਜੱਸਲ ਨਾਲੋਂ ਨਾਲ ਵਿਦਿਆਰਥੀਆਂ ਨੂੰ ਸਵਾਲ ਵੀ ਪੁੱਛਦੇ ਰਹੇ ਅਤੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਉੱਤਰ ਵੀ ਦਿੰਦੇ ਗਏ। ਉਨ੍ਹਾਂ ਵਲੋਂ ਵਰਤੀ ਭਾਸ਼ਾ ਬਡ਼੍ਹੀ ਹੀ ਸਰਲ ਤੇ ਵਿਦਿਆਰਥੀਆਂ ਦੇ ਪੱਧਰ ਦੀ ਸੀ, ਜੋ ਸੌਖੇ ਤਰੀਕੇ ਨਾਲ ਸਮਝੀ ਜਾ ਸਕਦੀ ਸੀ ।ਇਸਤੋਂ ਬਾਅਦ ਉਨ੍ਹਾਂ ਚਰਨ ਦਾਸ ਸਿੱਧੂ ਦੇ ਨਾਟਕ ਕਲ ਕਾਲਜ ਬੰਦ ਰਹੇਗਾ ਤੇ ਆਪਣੀ ਵਿਚਾਰ ਚਰਚਾ ਨੂੰ ਅੱਗੇ ਤੋਰਿਆ । ਇਸ ਨਾਟਕ ਵਿਚ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਵਿਦਿਅਕ ਢਾਂਚੇ ਵਿੱਚ ਗਿਰਾਵਟ ਆ ਰਹੀ ਹੈ । ਹਰ ਕੋਈ ਆਪਣੇ ਸੁਆਰਥੀ ਹਿੱਤਾਂ ਲਈ ਕੰਮ ਕਰ ਰਿਹਾ ਹੈ । ਲੋਕਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣ ਗਈ ਹੈ, ਇਸ ਵਿਸ਼ੇ ਤੇ ਚਰਚਾ ਹੋਈ । ਪ੍ਰੋਗਰਾਮ ਦੇ ਅਖ਼ੀਰ ਵਿਚ ਡਾ.ਜੱਸਲ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੋਵੇਂ ਨਾਟਕਾਂ ਵਿਚੋਂ ਪ੍ਰੀਖਿਆ ਪੱਧਰ ਤੇ ਬਣਦੇ ਪ੍ਰਸ਼ਨਾਂ ਤੋਂ ਅਵਗਤ ਕਰਵਾਇਆ। ਇਸਤੋ ਉਪਰੰਤ ਵਿਭਾਗ ਮੁਖੀ ਡਾ. ਜਗਮਿੰਦਰ ਕੌਰ ਨੇ ਡਾ.ਸਤਪ੍ਰੀਤ ਸਿੰਘ ਜੱਸਲ ਜੀ ਲਈ ਧੰਨਵਾਦੀ ਸ਼ਬਦ ਕਹੇ।ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਡਾ.ਅਮਨਦੀਪ ਕੌਰ(ਮੁਖੀ ਜਾਗਰਫ਼ੀ ਵਿਭਾਗ).ਡਾ,ਸੁਖਜੀਤ ਕੌਰ,ਡਾ. ਲਖਵੀਰ ਕੌਰ ਅਸਿਸਟੈਂਟ ਪ੍ਰੋਫ਼ੈਸਰ ਹਿਸਟਰੀ ਵਿਭਾਗ ਅਤੇ ਸ਼੍ਰੀਮਤੀ ਕੁਲਬੀਰ ਕੌਰ ਸੰਧੂ(ਪ੍ਰੋਗਰਾਮ ਕੋਆਰਡੀਨੇਟਰ) ਜੀ ਦਾ ,ਸਮੂਹ ਵਿਦਿਆਰਥੀਆਂ ਅਤੇ ਪੰਜਾਬੀ ਵਿਭਾਗ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਅਤੇ ਪੰਜਾਬੀ ਸਾਹਿਤ ਵਿੱਚ ਯੋਗਦਾਨ
ਮਿਤੀ 2/6/2020 ਨੂੰ ਬਾਬਾ ਫ਼ਰੀਦ ਕਾਲਜ ਦੇ  ਪੰਜਾਬੀ ਵਿਭਾਗ ਵੱਲੋਂ ਅਸਿਸਟੈਂਟ ਪ੍ਰੋਫ਼ੈਸਰ ਸੁਖਰਾਜ ਸਿੰਘ ਦੀ ਸੁਯੋਗ ਅਗਵਾਈ ਵਿਚ “ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਅਤੇ ਪੰਜਾਬੀ ਸਾਹਿਤ ਵਿੱਚ ਯੋਗਦਾਨ “ ਵਿਸ਼ੇ ਉੱਪਰ ਪੰਜਾਬੀ ਵਿਭਾਗ ਵੱਲੋਂ ਗਤੀਵਿਧੀ ਕਰਵਾਈ ਗਈ। ਜਿਸ ਵਿਚ ਐਮ ਏ ਪੰਜਾਬੀ ਭਾਗ ਪਹਿਲਾ, ਦੂਜਾ ਅਤੇ ਬੀ ਏ ਦੇ ਵਿਦਿਆਰਥੀਆਂ ਨੇ ਭਾਗ ਲਿਆ।ਐਮ ਏ ਪੰਜਾਬੀ ਭਾਗ ਦੂਜਾ ਦੇ ਵਿਦਿਆਰਥੀ ਜਸਕਰਨ ਸਿੰਘ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਤੇ ਪੰਛੀ ਝਾਤ ਪਾਈ। ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਗੁਰਪ੍ਰੀਤ ਕੌਰ ਨੇ ਪ੍ਰਿੰ. ਤੇਜਾ ਸਿੰਘ ਦੇ ਨਿਬੰਧ ਘਰ ਦਾ ਪਿਆਰ ਵਿਸ਼ੇ ਨੂੰ ਅਜੋਕੇ ਸਮੇਂ ਨਾਲ ਜੋਡ਼ ਕੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਐਮ ਏ ਪੰਜਾਬੀ ਭਾਗ ਪਹਿਲਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰ  ਪ੍ਰਿੰਸੀਪਲ ਤੇਜਾ ਸਿੰਘ ਦੀਆਂ ਰਚਨਾਵਾਂ ਦੇ ਤੱਥਾਂ ਦੇ ਆਧਾਰ ਤੇ ਪੇਸ਼ ਕੀਤੇ। ਇਸ ਤੋਂ ਬਾਅਦ ਮਿਹਰਬਾਨ ਸਿੰਘ ਨੇ ਅੱਜ ਦੇ ਹਾਲਾਤਾਂ ਨਾਲ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਗੁਸਲਖਾਨਾ ਦੀ ਤੁਲਨਾ ਕੀਤੀ, ਅਤੇ ਅਜੋਕੇ ਮਨੁੱਖੀ ਵਰਤਾਰੇ ਵਿਚ ਆਏ ਪਰਿਵਰਤਨ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿਚ ਵੀਰਪਾਲ ਕੌਰ ਅਤੇ ਵਿਪਨਦੀਪ ਕੌਰ ਵਿਦਿਆਰਥਣਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਅਖ਼ੀਰ ਵਿਚ ਡੀਨ ਫੈਕਲਟੀ ਆਫ਼ ਆਰਟਸ ਡਾ.ਦੀਪੲਇੰਦਰ ਸਿੰਘ ਜੀ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸਾਹਿਤ ਨਾਲ ਜੁਡ਼ਨ ਨਾਲ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ ਹੈ, ਅਤੇ ਇਹ ਇਨਸਾਨ ਦੇ ਆਪਣੇ ਹੱਥ ਵਿੱਚ ਹੈ ਕਿ ਉਹ ਕਿਵੇਂ ਆਪਣੀ ਜ਼ਿੰਦਗੀ ਵਿਚ ਵੱਖ-ਵੱਖ ਪ੍ਰਸਥਿਤੀਆਂ ਵਿਚ ਵੀ ਆਪਣਾ ਸਮਤੋਲ ਬਣਾ ਕੇ ਰੱਖ ਸਕਦਾ ਹੈ। ਅਖ਼ੀਰ ਵਿਚ ਡਾਕਟਰ ਦੀਪਇੰਦਰ ਸਿੰਘ ਜੀ ਨੇ ਸਮੁੱਚੇ ਪੰਜਾਬੀ ਵਿਭਾਗ ਨੂੰ ਇਸ ਗਤੀਵਿਧੀ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ। ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜਗਮਿੰਦਰ ਕੌਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਡਾ.ਅਮਨਦੀਪ ਕੌਰ (ਮੁਖੀ ਜਾਗਰਫੀ ਵਿਭਾਗ), ਸ਼੍ਰੀਮਤੀ  ਕੁਲਬੀਰ ਕੌਰ (ਪ੍ਰੋਗਰਾਮ ਕੋਆਰਡੀਨੇਟਰ),ਡਾ.ਦੀਪੲਇੰਦਰ ਸਿੰਘ ਬਰਾਡ਼ (ਡੀਨ ਫੈਕਲਟੀ ਆਫ਼ ਆਰਟਸ) ਦਾ ਵਿਸ਼ੇਸ਼ ਧੰਨਵਾਦ ਕੀਤਾ।ਉਹਨਾਂ ਵਿਦਿਆਰਥੀਆਂ ਦੇ ਇਸ ਸ਼ਲਾਘਾਯੋਗ ਕਦਮ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਗਤੀਵਿਧੀਆਂ ਵਿਚ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ  ਸਮੁੱਚੇ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਦਿੱਤੀ।

ਮਾਂ-ਬੋਲੀ ਦਿਵਸ ਸਮਾਗਮ
ਬਾਬਾ ਫ਼ਰੀਦ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਮਤਿੀ 21 ਫਰਵਰੀ ,2020 ਪੰਜਾਬੀ ਮਾਂ ਬੋਲੀ ਨੂੰ ਸਮਰਪਿਤ "ਮਾਂ ਬੋਲੀ ਦਿਵਸ" ਮਨਾਇਆ ਗਿਆ।ਇਸ ਸਮਾਗਮ ਵਿੱਚ ਕਾਲਜ ਦੇ ਪਿ੍ਰੰਸੀਪਲ ਡਾ.ਪ੍ਰਦੀਪ ਕੌੜਾ ਜੀ ਨੇ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਵਿੱਚ ਮਾਂ ਬੋਲੀ ਦੇ ਮਹੱਤਵ ਬਾਰੇ ਬੜੀ ਬਾਰੀਕ ਬੀਨੀ ਨਾਲ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਹਰ ਸਮਾਜ ਵਿੱਚ ਮਾਂ ਬੋਲੀ ਦਾ ਇੱਕ ਵਿਸ਼ੇਸ਼ ਸਥਾਨ ਹੈ।ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਮਾਂ ਬੋਲੀ ਦੀ ਮਹੱਤਤਾ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ।ਮਾਤ ਭਾਸ਼ਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਚਿਰ ਹੀ ਕਿਸੇ ਸਮਾਜ ਵਿੱਚ ਚਿਰ ਸਥਾਈ ਰਹਿ ਸਕਦੇ ਹਾਂ,ਜਿਨ੍ਹਾਂ ਚਿਰ ਅਸੀਂ ਆਪਣੇ ਵਿਰਸੇ,ਸਭਿਆਚਾਰ ਨਾਲ ਨਹੀਂ ਜੁੜਦੇ।ਮਾਤ-ਭਾਸ਼ਾ ਦੇ ਘੱਟ ਰਹੇ ਮਹੱਤਵ ਬਾਰੇ ਉਨ੍ਹਾਂ ਚਿੰਤਾ ਪ੍ਰਗਟਾਈ ਤੇ ਇਸਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਣ ਲਈ ਸੁਝਾਅ ਦਿੱਤਾ,ਤਾਂ ਹੀ ਇਹ ਸਾਡੇ ਜੀਵਨ ਦਾ ਹਿੱਸਾ ਬਣ ਸਕਦੀ ਹੈ।ਸਾਡੇ ਆਲੇ-ਦੁਆਲੇ ਜੋ ਹੋ ਰਿਹਾ ਹੈ,ਉਨ੍ਹਾਂ ਬਾਰੇ ਸਮਾਜ ਵਿਚੋਂ ਉਦਾਹਰਨਾਂ ਦੇ ਕੇ ਆਪਣੇ ਕੀਮਤੀ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਅਸੀਂ ਦਿਨ-ਬ-ਦਿਨ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ ।ਸਾਡੀ ਪਛਾਣ ਸਾਡੀ ਭਾਸ਼ਾ ਕਰਕੇ ਹੈ।ਜੇ ਅਸੀਂ ਆਪਣੀ ਭਾਸ਼ਾ ਹੀ ਗੁਆ ਲਈ ਤਾਂ ਸਾਡੀ ਕੋਈ ਅਲਗ ਪਛਾਣ ਨਹੀਂ ਰਹਿਣੀ।ਸੋ ਲੋੜ ਹੈ ਆਪਣੀ ਹੋਂਦ ਨੂੰ ਬਚਾਉਣ ਲਈ ਅਸੀਂ ਮਾਂ-ਬੋਲੀ ਪੰਜਾਬੀ ਨੂੰ ਆਪਣੇ ਰੋਜ਼ਮਰਾ੍ਹ ਦੇ ਕਾਰੋ-ਵਿਹਾਰ ਵਿੱਚ ਸ਼ਾਮਿਲ ਕਰੀਏ,ਤਾਂ ਹੀ ਅਸੀਂ ਆਪਣੇ ਮਹਾਨ ਵਿਰਸੇ ਤੋਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਾ ਸਕਾਂਗੇ।

ਇਸ ਤੋਂ ਬਾਅਦ ਸ਼੍ਰੀ ਬੀ.ਡੀ. ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਵਿਸ਼ਾਲ ਅਨੁਭਵ ਦੁਆਰਾ ਮਾਤ-ਭਾਸ਼ਾ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦਿਨ-ਪ੍ਰਤੀ-ਦਿਨ ਕਾਨਵੈਂਟ ਸਕੂਲਾਂ ਦੀ ਵੱਧ ਰਹੀ ਤਦਾਦ ਤੁਹਾਡੇ ਬੱਚਿਆਂ ਤੋਂ ਮਾਂ ਭਾਸ਼ਾ ਨੂੰ ਖੋਹ ਕੇ ਉਨ੍ਹਾਂ ਦੇ ਮਨ ਉੱਪਰ ਕਿਸੇ ਓਪਰੀ ਭਾਸ਼ਾ ਮੜ੍ਹ ਰਹੇ ਹਨ।ਇੱਕ ਭਾਸ਼ਾ ਤੋਂ ਟੁੱਟਣ ਕਾਰਨ ਅਸੀਂ ਆਪਣੇ ਸਾਹਿਤ,ਸਭਿਆਚਾਰ,ਰੀਤੀ-ਰਿਵਾਜ਼,ਸਾਡੇ ਅਮੀਰ ਵਿਰਸੇ ਗੁਰਬਾਣੀ ਤੋਂ ਵੰਚਿਤ ਹੋ ਜਾਵਾਂਗੇ।ਆਪਣੇ ਗਿਆਨ ਭਰਪੂਰ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ।ਇਸਤੋਂ ਬਾਅਦ ਐਮ ਏ ਭਾਗ ਦੂਜਾ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਆਪਣੇ ਵਿਚਾਰ ਰੱਖੇ।ਉਸਨੇ ਮਾਤ-ਭਾਸ਼ਾ ਦੇ ਮਹੱਤਵ ਬਾਰੇ ਦੱਸਿਆ।ਵਿਦਿਆਰਥੀਆਂ ਵਿਚੋਂ ਗੁਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ।ਮਾਂ-ਭਾਸ਼ਾ ਦਿਵਸ ਨੂੰ ਸਮਰਪਿਤ ਐਮ ਏ ਭਾਗ ਪਹਿਲਾ ਦੇ ਵਿਦਿਆਰਥੀਆਂ ਮਿਹਰਬਾਨ ਸਿੰਘ ਅਤੇ ਵਿਪਨਦੀਪ ਕੌਰ ਨੇ ਇੱਕ ਸਕਿੱਟ ਵੀ ਪੇਸ਼ ਕੀਤੀ। ਕੁਝ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ ਮਾਂ ਭਾਸ਼ਾ ਦਿਵਸ ਦੀ ਮਹਾਨਤਾ ਨੂੰ ਪ੍ਰਗਟ ਕੀਤਾ।ਅਖ਼ੀਰ ਵਿਚ ਵਿਭਾਗ ਮੁਖੀ ਵੱਲੋਂ ਅੱਜ ਦੇ ਇਸ ਸਮਾਗਮ ਵਿਚ ਪਹੁੰਚਣ ਤੇ ਸਾਰੇ ਉੱਚ ਅਧਿਕਾਰੀਆਂ ,ਅਧਿਆਪਕ ਸਾਹਿਬਾਨਾਂ ਦਾ ਅਤੇ ਵਿਦਿਆਰਥੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਵਿਚਾਰ ਚਰਚਾ
ਬਾਬਾ ਫ਼ਰੀਦ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਮਿਤੀ 28 ਜਨਵਰੀ 2020 ਨੂੰ ਅਸਿਸਟੈਂਟ ਪ੍ਰੋਫੈਸਰ ਹਰਿੰਦਰ ਸਿੰਘ ਦੀ ਸੁਯੋਗ ਅਗਵਾਈ ਹੇਠ ਐਮ ਏ ਪੰਜਾਬੀ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਵਿੱਚ “ਔਰਤ ਦੀ ਸਥਿਤੀ ਵਿੱਚ ਪਰਿਵਰਤਨ ਪ੍ਰਵਾਸ ਦੇ ਸੰਦਰਭ ਵਿੱਚ" ਅਤੇ “ਵਿਦਿਅਕ ਤੇ ਗੈਰ ਵਿਦਿਅਕ ਅਦਾਰਿਆਂ ਵਿੱਚ ਮਾਂ ਬੋਲੀ ਦੀਮਿਆਰੀ ਸਥਿਤੀ” ਵਿਸ਼ਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ।ਐਮ ਏ ਪੰਜਾਬੀ ਭਾਗ ਦੂਜਾ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਅਤੇ ਜਸਕਰਨ ਸਿੰਘ ਨੇ ਸਟੇਜ ਦੀ ਅਗਵਾਈ ਕੀਤੀ। ਜਸਕਰਨ ਸਿੰਘ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਤੋਂ ਸਾਰੇ ਵਿਦਿਆਰਥੀਆਂ ਨੂੰ ਅਵਗਤ ਕਰਵਾਇਆ ਗਿਆ। ਐਮ ਏ ਪੰਜਾਬੀ ਭਾਗ ਪਹਿਲਾ ਅਤੇ ਦੂਜਾ ਵਿਚੋਂ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਤੇ ਰਮਨਦੀਪ ਕੌਰ ਨੇ ਔਰਤ ਦੀ ਸਥਿਤੀ ਵਿੱਚ ਪਰਿਵਰਤਨ ਦੇ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਮਿਹਰਵਾਨ ਸਿੰਘ ,ਜਸਕਰਨ ਸਿੰਘ, ਗੁਰਪ੍ਰੀਤ ਕੌਰ ਨੇ ਵਿਦਿਅਕ ਤੇ ਗੈਰ ਵਿਦਿਅਕ ਅਦਾਰਿਆਂ ਵਿੱਚ ਮਾਂ ਬੋਲੀ ਦੀ ਮਿਆਰੀ ਸਥਿਤੀ ਤੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ ਪਰਦੀਪ ਕੌੜਾ ਜੀ ਨੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਗਤੀਵਿਧੀਆਂ ਵੀ ਸਮੇਂ ਸਮੇਂ ਸਿਰ ਕਰਵਾਉਣੀਆਂ ਜ਼ਰੂਰੀ ਹਨ, ਜਿਸ ਨਾਲ ਵਿਦਿਆਰਥੀਆਂ ਵਿੱਚ ਮਿਲਵਰਤਨ ਅਤੇ ਵਧੀਆ ਵਕਤਾ ਬਣਨ ਦੇ ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ। ਡਿਪਟੀ ਡੀਨ ਆਰਟਸ ਡਾ ਦੀਪਇੰਦਰ ਸਿੰਘ ਬਰਾੜ ਵਲੋਂ ਵਿਦਿਆਰਥੀਆਂ ਦੇ ਇਸ ਗਤੀਵਿਧੀ ਨੂੰ ਸਫਲਤਾਪੂਰਵਕ ਕਰਾਉਣ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਆਪਣੇ ਕੀਮਤੀ ਵਿਚਾਰਾਂ ਨੂੰ ਸਾਂਝਾ ਕੀਤਾ ਗਿਆ। ਆਖ਼ਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ ਜਗਮਿੰਦਰ ਕੌਰ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਉੱਚ ਅਧਿਕਾਰੀਆਂ, ਅਧਿਆਪਕ ਸਾਹਿਬਾਨਾਂ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਅਜਿਹੀਆਂ ਹੋਰ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਦੀ ਪ੍ਰੇਰਨਾ ਦਿੱਤੀ।

Baba Farid College
Punjabi
Program
Program Specific Outcomes and Course Outcomes
Activities
Syllabus
Results
 
 
 
Baba Farid College
University Merit Position Holders
Mandeep Kaur
M.Sc. Physics (2nd Sem.)
(Batch 2016-2017)
1st Position
Priyanka Goyal
M.Sc. Physics (2nd Sem.)
(Batch 2016-2017)
3rd Position
Gagandeep Kaur
M.Sc. Physics (2nd Sem.)
(Batch 2016-2017)
5th Position
Sumandeep Kaur
M.Sc. Physics (2nd Sem.)
(Batch 2015-2016)
5th Position
Diksha Rani
B.Sc NM (6th Sem.)
(Batch 2014-17)
6th Position
Rumandeep Kaur
B.Sc NM (6th Sem.)
(Batch 2014-17)
7th Position
Gagandeep Kaur
B.Sc MCM (6th Sem.)
(Batch 2014-17)
3rd Position
Arti
M.Com
Batch (2014-16)
7th Position
Vanita
B.Sc Biotech (2nd Sem.)
(Batch 2015-18)
1st Position
Pankaj Garg
B.Sc Biotech (2nd Sem.)
(Batch 2015-18)
3rd Position
Bhupinder Singh
B.Sc Biotech (2nd Sem.)
(Batch 2015-18)
4th Position
Moumita Gosh
B.Sc Biotech (4th Sem.)
(Batch 2014)
1st Position
Anamika Singla
B.Sc Biotech (4th Sem.)
(Batch 2014)
2nd Position
Gurinayat
B.Sc Biotech (4th Sem.)
(Batch 2014)
3rdt Position
Manisha Rani
B.Sc Biotech (4th Sem.)
(Batch 2014)
5th Position
Japneet
B.Sc Medical (2nd Sem.)
(Batch 2015-18)
1st Position
Manpreet Kaur
6th Sem. (6 Year)
(Batch 2013-2019)
1st Position
Gurnoor Kaur
6th Sem. (6 Year)
(Batch 2013-2019)
2nd Position
Anmolpreet Singh
8th Sem. (6 Year)
(Batch 2012-2018)
2nd Position
Sikander Pal Singh
10th Sem. (6 Year)
(Batch 2011-2017)
1st Position
Khushwant Singh
10th Sem. (6 Year)
(Batch 2011-2017)
2nd Position
Alamjot Kaur
12th Sem. (6 Year)
(Batch 2010-2016)
1st Position
Monika
12th Sem. (6 Year)
(Batch 2010-2016)
2nd Position
Lovedeep Singh
12th Sem. (6 Year)
(Batch 2010-2016)
3rd Position
Sukhveer Kaur
B.Sc NM (6th Sem.)
(Batch 2013-16)
7th Position
Savita Rani
B.Sc NM (6th Sem.)
(Batch 2013-16)
9th Position
Gagandeep Kaur
B.Sc MCM (4th Sem.)
(Batch 2014-17)
1st Position
Amanjeet Singh
B.Com
Batch (2013-16)
2nd Position
Diksha Rani
B.Sc NM (4th Sem.)
(Batch 2014-17)
6th Position
Rumandeep Kaur
B.Sc NM (4th Sem.)
(Batch 2014-17)
8th Position
Simerjit Kaur
B.Sc NM (4th Sem.)
(Batch 2014-17)
10th Position
Kiran Jain
M.Sc.(IT) 2nd Sem.
2nd Position
Mohit Goyal
2nd Sem. (6 Year)
1st Position
Tarandeep Singh
2nd Sem. (6 Year)
2nd Position
Harmanpreet Singh
2nd Sem. (6 Year)
3rd Position
Tarandeep Kaur
B.Sc Agri. 6th Sem. (4 Year)
(Batch 2012-2016)
3rd Position
Rimpledeep Kaur
B.Sc Agri. 6th Sem. (4 Year)
(Batch 2012-2016)
5th Position
Hardeep Kaur
B.Sc Agri. 2nd Sem. (4 Year)
(Batch 2014-2018)
6th Position
Tanveer Kaur
B.Sc Agri. 2nd Sem. (4 Year)
(Batch 2014-2018)
8th Position
Kuldeep Singh
B.Sc Agri. 10th Sem. (6 Year)
(Batch 2010-2016)
1st Position
Monika
B.Sc Agri. 10th Sem. (6 Year)
(Batch 2010-2016)
2nd Position
Alamjot Kaur
B.Sc Agri. 10th Sem. (6 Year)
(Batch 2010-2016)
2nd Position
Lovedeep Singh
B.Sc Agri. 10th Sem. (6 Year)
(Batch 2010-2016)
3rd Position
Khushwant Singh
B.Sc Agri. 8th Sem. (6 Year)
(Batch 2011-2017)
1st Position
Sikander Pal Singh
B.Sc Agri. 8th Sem. (6 Year)
(Batch 2011-2017)
2nd Position
Lakhwinder Singh
B.Sc Agri. 8th Sem. (6 Year)
(Batch 2011-2017)
3rd Position
Anmolpreet Singh
B.Sc Agri. 6th Sem. (6 Year)
(Batch 2012-2018)
1st Position
Arshdeep Singh
B.Sc Agri. 6th Sem. (6 Year)
(Batch 2012-2018)
3rd Position
Manpreet Kaur
B.Sc Agri. 4th Sem. (6 Year)
(Batch 2013-2019)
1st Position
Gurnoor Kaur
B.Sc Agri. 4th Sem. (6 Year)
(Batch 2013-2019)
2nd Position
Harsimardeep Singh
B.Sc Agri (4 Year)
(May, 2015)
Overall 1st Position
Sukhdeep Singh
B.Sc Agri (4 Year)
(May, 2015)
Overall 5th Position
Surbhi
B.Com (2013-16)
2nd Semester
7th Position
Gagandeep Kaur
B.Com (2013-16)
4th Semester
6th Position
Heena Rani
B.Com (2014-17)
4th Semester
8th Position
Manpreet Kaur
B.Com
Position-7th
Navjot Kaur
MA Punjabi (2nd Year)
Batch-2015
2nd Position
Kiranveer Kaur
MA Punjabi (2nd Year)
Batch-2015
4th Position
Manpreet Kaur
MA Pol. Sci. (2nd Year)
Batch-2015
1st Position
Rajwinder Kaur
MA History (2nd Year)
Batch-2015
1st Position
Sukhdeep Kaur
MA History (2nd Year)
Batch-2015
4th Position
Ramandeep Kaur
MA History (2nd Year)
Batch-2015
5th Position
Manpreet Kaur
M.Sc. Physics
Overall 4th Position
Moumita Gosh
B.Sc Biotech 2nd Sem.
1st Position
Anamika Singla
B.Sc Biotech 2nd Sem.
2nd Position
Manisha Rani
B.Sc Biotech 2nd Sem.
4th Position
Gurvir Kaur
B.Sc Biotech 6th Sem.
5th Position
Karminder Kaur
B.Sc Biotech 4th Sem.
1st Position
Parminder Kaur
M.Sc. Chemistry (2nd Sem.)
(May 2015)
Position-1st
Amandeep Kaur
M.Sc. Chemistry (2nd Sem.)
(May 2015)
Position-3rd
Navjot Kaur
M.Sc. Chemistry (2nd Sem.)
(May 2015)
Position-5th
Mandeep Kaur
B.B.A (2014-17)2nd Sem
Position-9th
Manpreet Singh
B.B.A (2013-16)4th Sem
Position-2nd
Ridhima Narang
B.B.A (2013-16)4th Sem
Position-7th
Priya Garg
B.B.A (2013-16)4th Sem
Position-8th
Priya
B.B.A (2013-16)4th Sem
Position-10th
Gagandeep Kaur
B.B.A (Batch 2012-15)
Position-4th
Divya
B.Sc(CSM)-IInd Sem(May 2015)
4th Position
Arshdeep Kaur
B.Sc(CSM)-IInd Sem (May 2015)
5th Position
Divya Jyoti
B.Sc(CSM)-IVth Sem (May 2015)
6th Position
Diksha Rani
B.Sc. NM 1st Year,
9th Position
Navjot Kaur
MA Punjabi
2nd Position
Jagpreet D Brar
B.SC Biotech,
Gold Medal in
Punjabi University, Patiala
Prabhjot Kaur
MSc.Geo
Gold Medal in
Punjabi University, Patiala
Sofia Garg
BCA, Overall Second Position in
Punjabi University, Patiala
Taniya Shree
B.Com (Prof)
1st Position
Davinderjeet Kaur
84.50%
B.B.A (Batch 2011-14)
1st Position
Harpreet Singh
78.56%
B.Sc ATHM
1st Position
Gurlal Singh
MSc. Geography 2nd Sem
1st position
Sheryansh Mittal
BSc. Agri
Gold Medal in Punjabi University, Patiala
Priyanka
BCA 4th Sem.
7th Position
Suman Kumari
BCA 4th Sem.
4th Position
Navdeep Kaur
83.88%
B.B.A (Batch 2011-14)
2nd Position
Taniya Gupta
B.Com(Prof)
2nd Position
Kulveer Kaur
74.88%
B.Sc ATHM
2nd Position
Shifali Garg
BSc.(CSM)
3rd Position
Chandandeep
B.Com (Prof)
3rd Position
Rimple
M.Sc Chemistry (4th sem)
4th Position
Virpal Kaur
BSc.Agri Part IV
4th Position
Parminder Kaur
83.38%
B.B.A (Batch 2011-14)
4th Position
Rupinder Kaur
BSc.Agri Part IV
5th Position
Sukhanjot Kaur
82.81%
B.B.A (Batch 2011-14)
5th Position
Princi Goyal
B.Com (Prof)
5th Position
Sandeep Kaur
MA English 4th sem
6th Position
Rajdeep Kaur
B.Com (Prof)
6th Position
Simarjeet Kaur
B.Com (Prof)
7th Position
Jasneet Kaur
B.Com
8th Position
jaswinder Kaur
B.Com (Prof)
8th Position
Jashanpreet
BCA 2nd Sem
9th Position
Rajwant Kaur
M.Sc IT (4th Sem.)
9th Position
Anmoldeep Kaur
B.Com (Prof)
10th Position
* Baba Farid Group of Institutions * Baba Farid College of Engg. & Tech. * Baba Farid College of Mgt. & Tech. * Baba Farid College of Higher Studies
Baba Farid College * Baba Farid College of Education * Baba Farid Senior Secondary School * Baba Farid Public Senior Secondary School * VibgyorBFGI
Copyright©bfcbti.com